ਸਹੁਰਾ ਘਰ - Sahura Ghar

Trilok Singh Vaid - ਤ੍ਰਿਲੋਕ ਸਿੰਘ ਵੈਦ

Language: Panjabi

Published: Jan 1, 1944

Description:

"ਸਹੁਰਾ ਘਰ" ਮੈਨੂੰ ਪ੍ਰੋਫ਼ੈਸਰ ਕੇਸਰਲਿੰਗ ਦੀ ਵਿਆਹ ਸੰਬੰਧੀ ਇਕ ਦਿਲਚਸਪ ਪੁਸਤਕ ਦੀ ਯਾਦ ਕਰਉਂਦੀ ਹੈ। ਵਿਆਹਿਤ ਜੀਵਨ ਨੂੰ ਸੁਖੀ ਤੇ ਖੁਸ਼ਹਾਲ ਬਨਾਉਣ ਲਈ ਲੇਖਕ ਨੇ ਬਹੁਤ ਚੰਗਾ ਲਿਖਿਆ ਹੈ। ਜੋੜੀ ਦੇ ਇਕ ਹਿੱਸੇਦਾਰ ਨੂੰ ਆਪਾ-ਵਾਰਨ ਤੇ ਬਹੁਤ ਜ਼ੋਰ ਦਿੱਤਾ ਹੈ, ਜੋ ਕਿ ਇਕ ਬੜੀ ਜ਼ਰੂਰੀ ਲੋੜ ਹੈ । ਇਸ ਵਿਚ ਕੋਈ ਸ਼ਕ ਨਹੀਂ ਕਿ ਆਜ਼ਾਦੀ ਲਹਿਰ ਅੰਤ ਨੂੰ ਇਸ ਗੱਲ ਨੂੰ ਮੰਨੇਗੀ -ਜਿਹਾ ਕਿ ਮਨੁੱਖੀ-ਜੀਵਨ-ਯੁਧ ਦੇ ਹੋਰ ਮੈਦਾਨਾਂ ਵਿਚ ਮੰਨਿਆ ਗਿਆ ਹੈ - ਕਿ ਆਜ਼ਾਦੀ ਲਈ ਸਭ ਤੋਂ ਵੱਧ ਬਚਾਉ ਦੇ ਸਾਧਨ ਅਸਥਾਪਨ ਹੋਏ ਰਸਮਾਂ-ਰਵਾਜਾਂ ਤੇ ਕਾਨੂੰਨਾਂ ਤੇ ਚਲਨਾ ਹੈ ।
ਸੱਚੀ ਗੱਲ ਇਹ ਹੈ ਕਿ ਕੇਵਲ ਓਹੋ ਹੀ ਆਜ਼ਾਦੀ ਦੀ ਸਪਿਰਟ ਅਤੇ ਵਿਆਹ ਦੀਆਂ ਖੁਸ਼ੀਆਂ ਨੂੰ ਸਮਝ ਸਕਦੇ ਹਨ, ਜੋ ਕੁਰਬਾਨੀ ਦੀ ਸਪਿਰਟ ਨੂੰ ਜਾਣਦੇ ਹਨ। ਹਉਮੈ ਦੇ ਗੁਲਾਮ ਪਏ ਭੁੜਕਣ, ਪਰ ਉਨ੍ਹਾਂ ਦਾ ਭੁੜਕਣਾ ਉਨ੍ਹਾਂ ਦੇ ਗੁਲਾਮੀ ਦੇ ਸੰਗਲਾਂ ਨੂੰ ਹੋਰ ਪਕਿਆਂ ਕਰੇਗਾ |
(ਸਰਦਾਰ ਜੋਗਿੰਦਰ ਸਿੰਘ ਜੀ)