Trilok Singh Vaid - ਤ੍ਰਿਲੋਕ ਸਿੰਘ ਵੈਦ
Language: Panjabi
History - ਇਤਿਹਾਸ
Publisher: Mehar Singh and Sons - ਮੇਹਰ ਸਿੰਘ ਐਂਡ ਸਨਜ਼
Published: Jul 1, 1956
ਸੂਰਜ ਚੜਿਆ, ੨੪ ਮਾਰਚ ਦਾ ਸੂਰਜ, ਹਿੰਦੁਸਤਾਨ ਦੀ ਸਾਰੀ ਜ਼ਮੀਨ ਉਤੇ ਉਸਦੀਆਂ ਲਾਲ ਕਿਰਨਾਂ ਪਈਆਂ। ਉਨ੍ਹਾਂ ਕਿਰਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ ਸੁਨੇਹਾ ਦਿੱਤਾ, ਸੋਗ ਦਾ ਸੰਦੇਸ਼ ਸ: ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਫਾਂਸੀ ਲਟਕਾ ਦਿਤਾ ਗਿਆ । ਸਾਰੀ ਰਾਤ ਟੈਲੀਫੋਨ ਤੇ ਤਾਰਾਂ ਖੜਕਦੀਆਂ ਰਹੀਆਂ | ਅਖਬਾਰਾਂ ਦੇ ਪਹਿਲਿਆਂ ਸਫਿਆਂ ਉਤੇ ਮੋਟਾ ਲਿਖਿਆ ਹੋਇਆ ਸੀ, ਸ: ਭਗਤ ਸਿੰਘ ਸੁਖਦੇਵ, ਰਾਜ ਗੁਰੂ ਨੂੰ ਫਾਂਸੀ ਲਟਕਾ ਦਿਤਾ ਗਿਆ । ਜੋ ਸੁਤਾ ਉਠਿਆ, ਉਸੇ ਨੇ ਇਹ ਖਬਰ ਸੁਣੀ, ਘਰ ਦੇ ਧੰਦੇ ਭੁਲ ਗਏ, ਖਾਣ, ਪੀਣ ਤੇ ਹਥ ਮੂੰਹ ਧੋਣ ਦਾ ਚੇਤਾ ਨਾਂ ਰਿਹਾ, ਘਰ ਛਡਕੇ ਨਸੇ | ਸ਼ਹਿਰ ਦੇ ਵਡੇ ਮੈਦਾਨਾਂ, ਚੌਂਕਾਂ ਤੇ ਚੌੜੇ ਬਾਜ਼ਾਰ ਵਿਚ ਇਕਠੇ ਹੋਏ, ਮਾਤਮੀ (ਸੋਗੀ) ਜਲੂਸਾਂ ਤੇ ਜਲਸਿਆਂ ਦੀਆਂ ਤਿਆਰੀਆਂ ਹੋਈਆਂ, ਸਾਰੇ ਭਾਰਤ ਨੇ “ਆਹ ਦਾ ਨਾਹਰਾ ਮਾਰਿਆ-" ਸ ਭਗਤ ਸਿੰਘ ਜੀ ਜ਼ਿੰਦਾ ਬਾਦ । ਰਾਜ ਗੁਰੂ ਜੀ ਜ਼ਿੰਦਾਬਾਦ। ਸੁਖਦੇਵ ਜੀ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ । ਡੌਨ ਡੌਨ ਦੀ ਯੂਨੀਅਨ ਜੈਕ ਨੌਕਰਸ਼ਾਹੀ ਦਾ ਬੇੜਾ ਗਰਕ । "
Description:
ਸੂਰਜ ਚੜਿਆ, ੨੪ ਮਾਰਚ ਦਾ ਸੂਰਜ, ਹਿੰਦੁਸਤਾਨ ਦੀ ਸਾਰੀ ਜ਼ਮੀਨ ਉਤੇ ਉਸਦੀਆਂ ਲਾਲ ਕਿਰਨਾਂ ਪਈਆਂ। ਉਨ੍ਹਾਂ ਕਿਰਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ ਸੁਨੇਹਾ ਦਿੱਤਾ, ਸੋਗ ਦਾ ਸੰਦੇਸ਼ ਸ: ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਫਾਂਸੀ ਲਟਕਾ ਦਿਤਾ ਗਿਆ । ਸਾਰੀ ਰਾਤ ਟੈਲੀਫੋਨ ਤੇ ਤਾਰਾਂ ਖੜਕਦੀਆਂ ਰਹੀਆਂ | ਅਖਬਾਰਾਂ ਦੇ ਪਹਿਲਿਆਂ ਸਫਿਆਂ ਉਤੇ ਮੋਟਾ ਲਿਖਿਆ ਹੋਇਆ ਸੀ, ਸ: ਭਗਤ ਸਿੰਘ ਸੁਖਦੇਵ, ਰਾਜ ਗੁਰੂ ਨੂੰ ਫਾਂਸੀ ਲਟਕਾ ਦਿਤਾ ਗਿਆ । ਜੋ ਸੁਤਾ ਉਠਿਆ, ਉਸੇ ਨੇ ਇਹ ਖਬਰ ਸੁਣੀ, ਘਰ ਦੇ ਧੰਦੇ ਭੁਲ ਗਏ, ਖਾਣ, ਪੀਣ ਤੇ ਹਥ ਮੂੰਹ ਧੋਣ ਦਾ ਚੇਤਾ ਨਾਂ ਰਿਹਾ, ਘਰ ਛਡਕੇ ਨਸੇ | ਸ਼ਹਿਰ ਦੇ ਵਡੇ ਮੈਦਾਨਾਂ, ਚੌਂਕਾਂ ਤੇ ਚੌੜੇ ਬਾਜ਼ਾਰ ਵਿਚ ਇਕਠੇ ਹੋਏ, ਮਾਤਮੀ (ਸੋਗੀ) ਜਲੂਸਾਂ ਤੇ ਜਲਸਿਆਂ ਦੀਆਂ ਤਿਆਰੀਆਂ ਹੋਈਆਂ, ਸਾਰੇ ਭਾਰਤ ਨੇ “ਆਹ ਦਾ ਨਾਹਰਾ ਮਾਰਿਆ-
" ਸ ਭਗਤ ਸਿੰਘ ਜੀ ਜ਼ਿੰਦਾ ਬਾਦ । ਰਾਜ ਗੁਰੂ ਜੀ ਜ਼ਿੰਦਾਬਾਦ। ਸੁਖਦੇਵ ਜੀ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ । ਡੌਨ ਡੌਨ ਦੀ ਯੂਨੀਅਨ ਜੈਕ ਨੌਕਰਸ਼ਾਹੀ ਦਾ ਬੇੜਾ ਗਰਕ । "