ਕੱਕਾ ਰੇਤਾ - Kakka Reta

Balwant Gargi - ਬਲਵੰਤ ਗਾਰਗੀ

Language: Panjabi

Published: Jul 1, 1993

Description:

“ਕੱਕਾ ਰੇਤਾ" ਯਥਾਰਥਕ ਨਾਵਲ ਦੀ ਪਰੰਪਰਾ ਨੂੰ ਅੱਗੇ ਤੋਰਦਾ ਹੈ । ਇਸ ਵਿਚ ਪੇਂਡੂ ਜੀਵਨ ਦੀ ਰਸ-ਛਲਕਦੀ ਤਸਵੀਰ, ਨਿੱਕੇ ਨਿੱਕੇ ਜਜ਼ਬੇ, ਧੜਕਣਾਂ ਤੇ ਸੱਧਰਾਂ ਹਨ | ਮਾਂ, ਭੈਣ-ਭਰਾਵਾਂ ਦੇ ਪਿਆਰ, ਸਕੂਲ ਦੀ ਮੁੱਢਲੀ ਪੜ੍ਹਾਈ ਦੇ ਚਿੱਤਰ, ਖੇਤਾਂ ਦੀ ਖੂਬਸੂਰਤੀ ਤੋਂ ਅੱਲੜ ਅਵਸਥਾ ਦੇ ਸੁਚੇਤ ਤੇ ਉਪਚੇਤ ਦੇ ਸੁਫ਼ਨੇ ਕਮਾਲ ਤਰੀਕੇ ਨਾਲ ਗੰਦੇ ਹੋਏ ਹਨ । ਪਿ੍ੰਸੀਪਲ ਤੇਜਾ ਸਿੰਘ ਦੇ ਕਥਨ ਅਨੁਸਾਰ 'ਕੱਕਾ ਰੇਤਾ' ਵਿਚ ਮੇਰੇ ਬਚਪਨ ਦੀਆਂ ਪੈੜਾਂ ਹਨ । ਬਲਵੰਤ ਗਾਰਗੀ ਨੇ ਇਕ ਪੇਂਡੂ ਮੁੰਡੇ ਦੇ ਨਿਜੀ ਤਜਰਬੇ ਤੇ ਜਜ਼ਬੇ ਨੂੰ ਕਲਪਨਾ ਦੀ ਪਾਹ ਦੇ ਕੇ ਸਾਡੇ ਸਭਨਾਂ ਦਾ ਸਾਂਝਾ ਤਜਰਬਾ ਬਣਾ ਦਿੱਤਾ ਹੈ। ਨਾਵਲ ਦੀ ਸ਼ੈਲੀ ਵਿਚ ਸਰਲਤਾ, ਮਲਿਕਤਾ ਤੇ ਖਿੱਚ ਹੈ । ਇਸ ਦਾ ਉਹੀ ਸੁਆਦ ਹੈ ਜੋ ਕੱਚੇ ਦੁੱਧ ਦਾ ਹੁੰਦਾ ਹੈ ।