ਰਵਿਦਾਸ ਬਾਣੀ - Ravidas Bani

Dr Jasbir Singh Sabar - ਡਾ ਜਸਬੀਰ ਸਿੰਘ ਸਾਬਰ

Language: Panjabi

Published: Jul 1, 2005

Description:

ਨਿਰਸੰਦੇਹ ਰਵਿਦਾਸ ਜੀ ਪੰਜਾਬੀ ਸਭਿਆਚਾਰ ਤੋਂ ਦੂਰ ਦੁਰਾਡੇ ਬਨਾਰਸ ਦੇ ਵਸਨੀਕ ਸਨ ਪਰ ਇਨ੍ਹਾਂ ਨੂੰ ਢਿੱਡੋਂ ਛਾਤੀ ਨਾਲ ਲਾਇਆ ਪੰਜਾਬ ਵਾਸੀਆਂ ਨੇ। ਆਪ ਜੀ ਦੀ ਲੋਕਪ੍ਰਿਯਤਾ ਤੇ ਮਹਾਨਤਾ ਉਸ ਸਮੇਂ ਚਹੁੰ ਕੁਟੀ ਫੈਲੀ ਜਦੋਂ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੇ ਰਚੇ 40 ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸ਼ਾਮਿਲ ਕਰਦਿਆਂ ਉਨ੍ਹਾਂ ਨੂੰ ਪ੍ਰਮਾਣਿਕ ਰੂਪ ਪ੍ਰਦਾਨ ਕਰ ਦਿੱਤਾ। ਬੇਸ਼ਕ ਅੱਜ ਆਪ ਜੀ ਦੀ ਹੋਰ ਵੀ ਬਹੁਤ ਸਾਰੀ ਰਚਨਾ ਪ੍ਰਕਾਸ਼ ਵਿਚ ਆ ਚੁੱਕੀ ਹੈ ਪਰ ਧਾਰਮਿਕ-ਜਗਤ ਵਿਚ ਪ੍ਰਮਾਣਿਕਤਾ ਹਾਲੇ ਤਕ ਉਨ੍ਹਾਂ 40 ਸ਼ਬਦਾਂ ਨੂੰ ਹੀ ਦਿੱਤੀ ਜਾਂਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਮਿਲਤ ਹਨ।