ਪੰਜਾਬੀ ਕ੍ਰਿਸ਼ਣ ਕਾਵਿ ਅਤੇ ਸੂਰਦਾਸ - Punjabi Krishan Kaav atey Soordas

Gursharan Kaur Jaggi - ਗੁਰਸ਼ਰਨ ਕੌਰ ਜੱਗੀ

Language: Panjabi

Published: Jul 1, 1982

Description:

ਮਹਾਤਮਾ ਸੂਰਦਾਸ ਮੱਧ ਯੁਗ ਦੀ ਭਗਤੀ ਲਹਿਰ ਦੇ ਪ੍ਰਮੁੱਖ ਕਵੀ ਅਤੇ ਧਰਮ ਸਾਧਕ ਸਨ । ਵੱਲਭਾਚਾਰਯ ਤੋਂ ਦੀਕਸ਼ਿਤ ਹੋ ਕੇ ਇਨ੍ਹਾਂ ਨੇ ਸ੍ਰੀ ਕ੍ਰਿਸ਼ਣ ਦੇ ਚਰਿਤ ਨੂੰ ਇਤਨੀ ਮਿਠੀ, ਰਸੀਲੀ ਅਤੇ ਪ੍ਰਭਾਵਸ਼ਾਲੀ ਬ੍ਰਜ ਭਾਸ਼ਾ ਵਿਚ ਗਾਇਆ ਕਿ ਭਾਰਤੀ ਸਾਹਿੱਤ ਵਿਚ ਹੀ ਨਹੀਂ, ਵਿਸ਼ਵ ਸਾਹਿੱਤ ਵਿਚ ਵੀ ਇਨ੍ਹਾਂ ਦੇ ਵਿਰੁ ਦੀ ਮਹੱਤਵ ਸਥਾਪਨਾ ਹੋ ਗਈ । ਇਹੀ ਕਾਰਣ ਹੈ ਕਿ ਸ੍ਰੀ ਕ੍ਰਿਸ਼ਣ ਭਗਤੀ ਸ਼ਾਖਾ ਵਿਚ ਇਨ੍ਹਾਂ ਨੇ ਸ਼ਿਰੋਮਣੀ ਕਵੀ ਦਾ ਸਥਾਨ ਪ੍ਰਾਪਤ ਕੀਤਾ ।

ਹੋਰਨਾਂ ਮਹਾਪੁਰਸ਼ਾਂ ਦੀਆਂ ਜਨਮ-ਸ਼ਤਾਬਦੀਆਂ ਵਾਂਗ ਮਹਾਤਮਾ ਸੂਰਦਾਸ ਦੀ ਪੰਜਵੀਂ ਜਨਮ-ਸ਼ਤਾਬਦੀ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਹਿਤਿਕ ਦ੍ਰਿਸ਼ਟੀ ਤੋਂ ਮੰਨਾਈ ਗਈ ਹੈ । ਇਸ ਅਵਸਰ 'ਤੇ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਇਕ ਸੈਮੀਨਾਰ ਕੀਤਾ, ਜਿਸ ਵਿਚ ਪੰਜਾਬ ਵਿਚ ਰਚੇ ਗਏ ਕਿਸ਼ਣ-ਕਾਵਿ ਦੇ ਸੰਦਰਭ ਵਿਚ ਸੂਰਦਾਸ ਦੇ ਕਾਵਿ ਦੇ ਵਿਸ਼ਲੇਸ਼ਣ ਸੰਬੰਧੀ ਦਸ ਖੋਜ ਪੱਤਰ ਪੜੇ ਗਏ । ਇਨ੍ਹਾਂ ਖੋਜ ਪੱਤਰਾਂ ਦੇ ਪੰਜਾਬੀ ਵਿਚ ਅਨੁਵਾਦ ਅਤੇ ਸੰਪਾਦਨ ਦਾ ਕੰਮ ਡਾ. ਗੁਰਸ਼ਰਨ ਕੌਰ ਨੂੰ ਸੌਂਪਿਆ ਗਿਆ ਅਤੇ ਇਸ ਕੰਮ ਦੇ ਸੰਧਕ ਦੀ ਜ਼ਿੰਮੇਵਾਰੀ ਡਾ. ਮਨਮੋਹਨ ਸਹਿਗਲ ਨੇ ਨਿਭਾਈ, ਜੋ ਇਸ ਸੈਮੀਨਾਰ ਦੇ ਸੰਯੋਗਕ ਵੀ ਸਨ । ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਕ੍ਰਿਸ਼ਣ ਸੰਬੰਧੀ ਸਾਹਿੱਤ ਵਿਚ ਰੁਚੀ ਰੱਖਣ ਵਾਲੇ ਪਾਠਕ ਇਸ ਤੋਂ ਲਾਭ ਉਠਾਉਣਗੇ ॥