ਭਗਤ ਤ੍ਰਿਲੋਚਨ ਭਗਤ - Bhagat Tirlochan Ji

Dr Rai Jasbir Singh - ਡਾ ਰਾਏ ਜਸਵੀਰ ਸਿੰਘ

Language: Panjabi

Published: Jul 1, 2007

Description:

ਭਗਤੀ ਲਹਿਰ ਦੇ ਅਨੁਭਵੀ ਮਹਾਂਪੁਰਸ਼ਾਂ ਵਿੱਚੋਂ ਪੰਦਰਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ । ਇਹ ਉਹ ਭਗਤ ਹਨ ਜਿਨ੍ਹਾਂ ਨੇ ਆਪਣੇ ਸਮੇਂ ਜਾਤ-ਪਾਤ, ਊਚ-ਨੀਚ, ਵਹਿਮਾਂ-ਭੇਖਾਂ, ਭਰਮਾਂ-ਪਖੰਡਾਂ, ਕਰਮ-ਕਾਂਡਾਂ ਭਰਪੂਰ ਖੰਡਨ ਕੀਤਾ ਅਤੇ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਕਰ ਕੇ ਮਨੁੱਖ ਨੂੰ ਉੱਚੇ ਗੁਣਾਂ ਦੇ ਧਾਰਨੀ ਹੋਣ ਲਈ ਪ੍ਰੇਰਨਾ ਦਿੱਤੀ । ਇਨ੍ਹਾਂ ਭਗਤਾਂ ਵਿੱਚੋਂ ਬਹੁਤੇ ਕਥਿਤ ਨੀਚ ਜਾਤੀਆਂ ਨਾਲ ਸਬੰਧਤ ਸਨ ਪਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਇਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਏਮਾਨ ਕਰ ਕੇ ਦਰਸਾ ਦਿੱਤਾ ਕਿ ਗੁਰਮਤਿ-ਵਿਚਾਰਧਾਰਾ ਦਾ ਊਚ-ਨੀਚ ਅਤੇ ਵੰਡ-ਵਿਤਕਰਿਆਂ ਚ ਕੋਈ ਵਿਸ਼ਵਾਸ ਨਹੀਂ, ਸਗੋਂ ਸਭੇ ਸਾਝੀਵਾਲ ਸਦਾਇਨਿ ਦੇ ਗੁਰਵਾਕ ਅਨੁਸਾਰ ਸਰਬੱਤ ਦੇ ਭਲੇ ਲਈ ਮਨੁੱਖਤਾ ਵਿੱਚੋਂ ਸਮੂੰਹ ਵਿਤਕਰੇ ਤੇ ਵਖਰੇਵੇਂ ਦੂਰ ਕਰਨਾ, ਨਾਨਕ ਨਿਰਮਲ ਪੰਥ ਦਾ ਉਦੇਸ਼ ਹੈ ।