Giani Santokh Singh Sydney - ਗਿਆਨੀ ਸੰਤੋਖ ਸਿੰਘ ਸਿਡਨੀ
Language: Panjabi
Autobiography - ਸਵੈ ਜੀਵਨੀ Sikh - ਸਿੱਖ
Publisher: Australian Punjabi Sath
Published: Nov 1, 2006
ਕਈ ਸਾਲਾਂ ਤੋਂ “ਦੁਨੀ ਸੁਹਾਵਾ ਬਾਗੁ” ਵਿਚ ਵੱਸ ਰਹੇ ਗੁਰੂ ਕੇ ਸਿੱਖ, ਮੇਰੇ ਭਾਸ਼ਨਾਂ ਦੇ ਸ੍ਰੋਤੇ ਤੇ ਪੰਜਾਬੀ ਪੱਤਰਕਾਵਾਂ ਦੇ ਪਾਠਕ ਮੁੜ ਮੁੜ ਜ਼ੋਰ ਦਿੰਦੇ ਰਹਿੰਦੇ ਸਨ ਕਿ ਜੋ ਕੁਝ ਮੈਂ ਆਪਣੇ ਭਾਸ਼ਨਾਂ ਵਿਚ ਬੋਲਦਾ ਹਾਂ ਇਸ ਸਾਰੇ ਕੁਝ ਨੂੰ, ਪਾਠਕਾਂ ਦੇ ਲਾਭ ਹਿਤ, ਕਿਤਾਬੀ ਰੂਪ ਵੀ ਦਿਆਂ ਪਰ ਇਸ ਪਾਸੇ ਦਾ ਕੋਈ ਗਿਆਨ ਨਾ ਹੋਣ ਕਰਕੇ ਤੇ ਕੁਝ ਹੋਰ ਕਾਰਨਾਂ ਕਰਕੇ, ਦਿਲੋਂ ਚਾਹੁਣ ਦੇ ਬਾਵਜੂਦ ਵੀ ਇਹ ਉਦਮ ਨਾ ਹੋ ਸਕਿਆ। ਨਵੰਬਰ 2006 ਵਿਚ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਐਵੇਂ ਸਹਿਜ ਸੁਭਾ ਹੀ ਇਸ ਨੂੰ ਕਿਤਾਬੀ ਰੂਪ ਦੇਣ ਦੀ ਵਿਚਾਰ ਬਣੀ। ਆਪਣੇ ਚਿਰਕਾਲੀ ਮਿੱਤਰ ਸ. ਕੁਲਜੀਤ ਸਿੰਘ ਤਲਵਾੜ ਜੀ (ਰਿਟਾ.) ਆਈ.ਆਰ.ਐਸ. ਵੱਲੋਂ ਪ੍ਰਾਪਤ ਹਲਾਸ਼ੇਰੀ ਨੇ ਇਸ ਪਾਸੇ ਤੋਰ ਹੀ ਲਿਆ। ਏਹੀ ਸੋਚ ਕੇ ਇਸ ਪਾਸੇ ਨਹੀਂ ਸੀ ਕਦਮ ਪੁੱਟਣ ਦਾ ਹੌਸਲਾ ਕਰਦਾ ਕਿ ਕਿਸ ਪਾਸ ਸਮਾ ਹੈ ਪੰਜਾਬੀ ਦੀ ਕਿਤਾਬ ਪੜ੍ਹਨ ਦਾ! ਫਿਰ ਉਹ ਵੀ ਮੇਰੀ; ਜਿਸ ਵਿਚ ਨਾ ਰੋਮਾਂਸ, ਨਾ ਸਸਪੈਂਸ, ਨਾ ਇਸ਼ਕ, ਨਾ ਕਾਮੁਕਤਾ, ਨਾ ਹਿੰਸਾ, ਨਾ ਕਹਾਣੀ; ਨਾ ਪਾਪ ਤੋਂ ਰੋਕਣ ਦੀ ਪ੍ਰੇਰਨਾ, ਨਾ ਪੰੁਨ ਕਰਨ ਦਾ ਉਤਸ਼ਾਹ, ਨਾ ਸਵਰਗ ਦਾ ਲਾਲਚ, ਨਾ ਨਰਕ ਦਾ ਡਰ; ਧਰਮ, ਅਰਥ, ਕਾਮ, ਮੋਖ ਬਾਰੇ ਕੁਝ ਵੀ ਪੜ੍ਹਨ ਲਾਇਕ ਨਹੀਂ ਜਿਸ ਨੂੰ ਪਾਠਕ ਪੜ੍ਹਨਾ ਚਾਹੇ! ਨਾ ਹੀ ਰਹੱਸ ਤੇ ਧਰਮ ਦੀ ਕੋਈ ਡੂੰਘੀ ਬਾਤ; ਇਸ ਨੂੰ ਕੌਣ ਪੜ੍ਹੇਗਾ! ਇਹ ਤਾਂ ਵਾਕਫ਼ ਸੱਜਣਾਂ ਦੇ ਘਰੀਂ ਜਾ ਕੇ ਉਹਨਾਂ ਨੂੰ ਬਦੋ ਬਦੀ ਭੇਟ ਸਰੂਪ ਹੀ ਅਰਪਣ ਕਰਨੀ ਪਵੇਗੀ, ਜਿਵੇਂ ਕਿ ਏਥੇ ਆਪਣੇ ਘਰ ਦੇ ਪਿਛਵਾੜੇ ਉਗਾਈ ਸਬਜ਼ੀ ਮੁਫ਼ਤ ਵੰਡਣ ਲਈ ਵਾਕਫ਼ਾਂ ਦੇ ਘਰੀਂ ਜਾਇਆ ਕਰਦਾ ਸਾਂ। ਕੋਈ ਆਸ ਨਹੀਂ ਸੀ ਕਿ ਉਹਨਾਂ ਪ੍ਰਾਪਤ ਕਰਨ ਵਾਲੇ ਸੱਜਣਾਂ ਪਾਸ ਵੀ ਇਸ ਭੇਟ ਸਰੂਪ ਮੁਫ਼ਤ ਆਈ ਕਿਤਾਬ ਨੂੰ ਪੜ੍ਹਨ ਦਾ ਵੇਹਲ ਤੇ ਉਤਸ਼ਾਹ ਹੋਵੇ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇਸ ਦੀ ਪਹਿਲੀ ਐਡੀਸ਼ਨ ਹੱਥੋ ਹੱਥੀ ਪਾਠਕਾਂ ਦੇ ਹੱਥਾਂ ਵਿਚ ਅੱਪੜ ਗਈ ਅਤੇ ਜ਼ਬਾਨੀ ਤੇ ਲਿਖਤੀ ਏਨੀ ਪ੍ਰਸੰਸਾ ਪ੍ਰਾਪਤ ਹੋਈ ਕਿ ਦਿਲ ਪਾਠਕਾਂ ਦੀ ਉਦਾਰਤਾ ਦੇ ਸ਼ੁਕਰਾਨੇ ਦੇ ਭਾਰ ਨਾਲ ਹੀ ਝੁਕ ਗਿਆ।
Description: