ਕਾਰ ਸੇਵਾ (ਦਿਲੀ) - Kar Sewa

Gurmeet Singh - ਗੁਰਮੀਤ ਸਿੰਘ

Language: Panjabi

Description:

“ਇਹ ਪੁਸਤਕ ਲਿਖ਼ਣ ਲਈ ਮੇਰੇ ਵਿਸ਼ੇਸ਼ ਪ੍ਰੇਰਨਾ ਸ੍ਰੋਤ ਨਿਰਮਲੇ ਮਹਾਂਪੁਰਖ਼ ਸੰਤ ਬਾਬਾ ਜੋਧ ਸਿੰਘ ਜੀ, ਨਿਰਮਲ ਆਸ਼ਰਮ, ਰਿਸ਼ੀਕੇਸ਼ ਵਾਲੇ ਰਹੇ ਹਨ ਜੋ ਸਿੱਖ ਜਗਤ ਦੀਆਂ ਸਿਰਮੌਰ ਪਰ ਅਣਗੌਲੀਆਂ ਹਸਤੀਆਂ ਅਤੇ ਗੁਰਮਤ ਅਨੁਸਾਰ ਕੰਮ ਕਰ ਰਹੀਆਂ ਪੰਥਕ ਜੱਥੇਬੰਦੀਆਂ/ ਸੰਸਥਾਵਾਂ ਦਾ ਸਮੇਂ ਸਮੇਂ ਸਿਰ ਜੋ ਜੋ ਯੋਗਦਾਨ ਰਿਹਾ ਨੂੰ ਘਰ ਘਰ ਪਹੁੰਚਾਉਣ ਲਈ ਅਣਗਿਣਤ ਪੁਸਤਕਾਂ ਪ੍ਰਕਾਸ਼ਤ ਕਰਵਾਉਣ ਤੋਂ ਇਲਾਵਾ ਸਿੱਖ ਜਗਤ ਦੇ ਮੌਜੂਦਾ ਸ੍ਰੇਸ਼ਟ ਵਿਦਵਾਨਾਂ ਦੇ ਯੂਨੀਵਰਸਿਟੀ ਪੱਧਰ ਦੇ ਸੈਮੀਨਾਰ ਕਰਵਾਉਣ ਜਿਹੇ ਮਹਾਨ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਚਲੇ ਆ ਰਹੇ ਹਨ। ਇਸੇ ਪ੍ਰਕਾਰ ਬਾਬਾ ਭੋਲਾ ਸਿੰਘ ਜੀ, ਡੇਰਾ ਕਾਰ ਸੇਵਾ, ਸ੍ਰੀ ਮੁਕਤਸਰ ਸਾਹਿਬ ਜੀ ਦਾ ਯੋਗਦਾਨ ਵੀ ਅਕੱਥਨੀਅ ਹੈ। ਇਨ੍ਹਾਂ ਵਲੋਂ ਅਣਥੱਕ ਸੇਵਾ ਨਿਭਾਉਂਦੇ ਹੋਏ ਜਿੱਥੇ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੀ ਗੁਰੂ ਘਰਾਂ ਦੀ ਉਸਾਰੀ ਦੇ ਰੂਪ ਵਿੱਚ ਸੰਭਾਲਣ ਦੀ ਸੇਵਾ ਨਿਭਾਈ ਜਾਂਦੀ ਰਹੀ ਉੱਥੇ ਗੁਰੂ ਘਰਾਂ ਦੇ ਇਤਿਹਾਸ ਨੂੰ ਸੰਭਾਲਣ ਅਤੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਅਤੇ ਬਾਬਾ ਕਰਨੈਲ ਸਿੰਘ ਜੀਆਂ ਨਾਲ ਹੋਏ ਨਿੱਜੀ ਅਨੁਭਵਾਂ ਨੂੰ ਪੁਸਤਕ ਦਾ ਰੂਪ ਦੇਣ ਲਈ ਨਾ ਸਿਰਫ ਉੱਦਮ ਕਰਵਾਇਆ ਬਲਕਿ ਇੱਕ ਇੱਕ ਗੁਰ ਅਸਥਾਨ ਤੇ ਆਪ ਖ਼ੁਦ ਨਾਲ ਜਾ ਕੇ ਗੁਰੂ ਘਰਾਂ ਅਤੇ ਉਨ੍ਹਾਂ ਦੇ ਇਤਿਹਾਸ ਦੀ ਫੋਟੋਗ੍ਰਾਫੀ ਵੀ ਕਰਵਾਈ।