ਭਗਤ ਕਬੀਰ ਦੀ ਕਾਵਿ-ਕਲਾ - Bhagat Kabir Di Kaav Kala

Dr Gian Chand Jain - ਡਾ ਗਿਆਨ ਚੰਦ ਜੈਨ

Language: Panjabi

Publisher: Unistar Books

Published: Jan 1, 2009

Description:

ਭਗਤ ਕਬੀਰ ਮੱਧਕਾਲ ਦੇ ਕ੍ਰਾਂਤੀਕਾਰੀ ਦਰਸ਼ਨਵੇਤਾ, ਯੁਗ ਪ੍ਰਵਰਤਕ ਅਤੇ ਸਮਾਜਕ ਪ੍ਰਸੰਗਾਂ ਨਾਲ ਜੁੜੇ ਹੋਏ ਧਾਰਮਿਕ ਸੰਤ ਸਨ। ਉਨ੍ਹਾਂ ਨੇ ਭਾਰਤੀ ਸਮਾਜ ਵਿਚ ਵਿਆਪਤ ਕੁਰੀਤੀਆਂ ਦਾ ਬਹੁਤ ਦਲੇਰੀ ਅਤੇ ਉਚੀ ਸੁਰ ਵਿਚ ਵਿਰੋਧ ਕੀਤਾ। ਉਨ੍ਹਾਂ ਨੇ ਕਈ ਪ੍ਰਕਾਰ ਦੇ ਕਾਵਿ-ਰੂਪਾਂ ਵਿੱਚ ਆਪਣੀ ਬਾਣੀ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਤੋਂ ਅਤਿਰਿਕਤ ਬੀਜਕ ਵਿਚ ਸ਼ਾਮਲ ਬਾਣੀ ਨੂੰ ਵੀ ਉਨ੍ਹਾਂ ਦੀ ਬਾਣੀ ਦਾ ਪ੍ਰਮਾਣੀਕ ਰੂਪ ਸਵੀਕਾਰਿਆ ਗਿਆ ਹੈ। ਕਬੀਰ ਜੀ ਨੇ ਸਮਕਾਲੀਨ ਹਿੰਦੂ ਅਤੇ ਮੁਸਲਿਮ ਸਮਾਜ ਦੇ ਆਂਤਰਿਕ ਵਿਰੋਧਾਂ ਨੂੰ ਬਹੁਤ ਸੂਖ਼ਮ ਤੇ ਤਰਕ ਦੀ ਪੱਧਰ ਤੇ ਪੇਸ਼ ਕੀਤਾ। ਉਨ੍ਹਾਂ ਨੇ ਰਾਜਸੱਤਾ ਵਲੋਂ ਆਮ ਜਨਤਾ ਤੇ ਕੀਤੇ ਜਾ ਰਹੇ ਜ਼ਬਰ ਜ਼ੁਲਮ ਨੂੰ ਵੀ ਆਪਣੀ ਬਾਣੀ ਵਿਚ ਵਿਅਕਤ ਕੀਤਾ। ਸਮਾਜ ਵਿਚਲੇ ਗਲਤ ਰੀਤੀ-ਰਿਵਾਜ਼ ਅਤੇ ਧਾਰਮਿਕ ਕਰਮਕਾਂਡਾ ਨੂੰ ਬੁਲੰਦ ਆਵਾਜ਼ ਵਿਚ ਰੱਦ ਕੀਤਾ।