ਭਾਈ ਨੰਦ ਲਾਲ ਗ੍ਰੰਥਾਵਲੀ - Bhai Nand Lal Ji Granthavali

Dr Ganda Singh - ਡਾ ਗੰਡਾ ਸਿੰਘ

Language: Panjabi

Description:

ਭਾਈ ਨੰਦ ਲਾਲ ਜੀ ਦੀਆਂ ਫ਼ਾਰਸੀ ਅਤੇ ਪੰਜਾਬੀ ਰਚਨਾਵਾਂ ਦਾ ਅਸਲ ਰੂਪ ਵਿਚ ਸੰਗ੍ਰਹਿ-ਕੁੱਲੀਆਤਿ ਭਾਈ ਨੰਦ ਲਾਲ ਗੋਯਾ-ਸੰਤ ਮੋਹਨ ਸਿੰਘ ਜੀ ਮੱਲਾਕਾ (ਮਲੇਸ਼ੀਆ) ਅਤੇ ਸਰਦਾਰ ਜੋਗਿੰਦਰ ਸਿੰਘ ਜੀ, ਐਮ. ਐਸ. (ਐੱਡ.), ਤੰਜੋਗ-ਮਾਲਿਮ ਦੀ ਇੱਛਾ ਅਤੇ ਪ੍ਰੇਰਨਾ ਅਨੁਸਾਰ ਜੁਲਾਈ 1963 ਵਿਚ ਪ੍ਰਕਾਸ਼ਤ ਕੀਤਾ ਗਿਆ ਸੀ । ਇਸ ਨਾਲ ਭਾਈ ਸਾਹਿਬ ਦੀਆਂ ਕੁੱਲ ਪ੍ਰਾਪਤ ਲਿਖਤਾਂ ਇਕ ਸੰਚੇ ਵਿਚ ਇਕੱਠੀਆਂ ਹੋ ਗਈਆਂ। ਪਰ ਇਨ੍ਹਾਂ ਦਾ ਬਹੁਤ ਰਸ ਫ਼ਾਰਸੀ ਪੜੇ ਹੀ ਮਾਣ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਪੰਜਾਬੀ ਬੋਲੀ ਵਿਚ ਉਲਥਾ ਕਰਨ ਦਾ ਵਿਚਾਰ ਪੈਦਾ ਹੋਣਾ ਕੁਦਰਤੀ ਸੀ ਅਤੇ ਸੰਤ ਸੋਹਨ ਸਿੰਘ ਜੀ ਦੀ ਇੱਛਾ ਪੂਰੀ ਕਰਦੇ ਹੋਏ ਇਹ ਭਾਈ ਨੰਦ ਲਾਲ ਗ੍ਰੰਥਾਵਲੀ ਪੰਜਾਬੀ ਵਿਚ ਹਾਜ਼ਰ ਹੈ। ਇਸ ਤੋਂ ਪਹਿਲਾਂ ਭੀ ਪੰਜਾਬੀ ਵਿਚ ਭਾਈ ਨੰਦ ਲਾਲ ਜੀ ਦੀਆਂ ਕੁਝ ਕੁ ਫ਼ਾਰਸੀ ਰਚਨਾ ਦੇ ਉਲਥੇ ਹੋਏ ਹੋਏ ਹਨ ਜੋ ਜਾਂ ਤਾਂ ਆਮ ਨਹੀਂ ਮਿਲਦੇ ਜਾਂ ਵੱਖਰੇ ਵੱਖਰੇ ਛਪੇ ਹੋਏ ਹਨ ਅਤੇ ਇਕ ਸੰਚੇ ਵਿਚ ਇਕੱਠੇ ਨਹੀਂ ਮਿਲਦੇ। ਇਸੇ ਲਈ ਇਹ ਉੱਦਮ ਕੀਤਾ ਗਿਆ ਹੈ ਤਾਂ ਕਿ ਭਾਈ ਸਾਹਿਬ ਦੀਆਂ ਸਾਰੀਆਂ ਲਿਖਤਾਂ-ਫ਼ਾਰਸੀ ਅਤੇ ਪੰਜਾਬੀ ਨੂੰ ਇਕੋ ਗ੍ਰੰਥਾਵਲੀ ਵਿਚ ਪੇਸ਼ ਕੀਤਾ ਜਾ ਸਕੇ ।