ਕੂਕਿਆਂ ਦੀ ਵਿਥਿਆ - Kukian Di Vithiya

Dr Ganda Singh - ਡਾ ਗੰਡਾ ਸਿੰਘ

Language: Panjabi

Description:

'ਕੂਕਿਆਂ ਦੀ ਵਿਥਿਆ' ਦੀ ਪਹਿਲੀ ਜਿਲਦ ਪਾਠਕਾਂ ਦੇ ਹੱਥ ਵਿਚ ਹੈ, ਇਸ ਦੇ ਲਿਖਣ ਦਾ ਸੰਕਲਪ ਮੈਂ ਸੰਨ 1930 ਦੇ ਦਸੰਬਰ ਵਿਚ ਈਰਾਨ ਤੋਂ ਮੁੜਦਿਆਂ ਹੋਇਆਂ ਕੀਤਾ ਸੀ । ਪਰ ਕਈ ਕਾਰਣਾਂ ਕਰਕੇ ਇਹ ਕੰਮ ਛੇਤੀ ਸਿਰੇ ਨਾ ਚੜ੍ਹ ਸਕਿਆ। ਇਹ ਪੁਸਤਕ ਨਿਰੋਲ ਇਤਿਹਾਸ ਹੈ। ਇਸ ਵਿਚ ਜਜ਼ਬਾਤ ਦੇ ਹੁਲਾਰੇ ਅਤੇ ਕਿਸੀ ਖ਼ਾਸ ਕਿਸਮ ਦੀ ਰੰਗਤ ਨਹੀਂ ਹੈ । ਵਾਕਿਆਤ ਦੀ ਅਸਲੀਅਤ ਦੀ ਖੋਜ ਹੈ । ਇਸ ਵਿਚ ਹਰ ਇਕ ਗੱਲ ਲਈ, ਜੋ ਕਿ ਲਿਖੀ ਗਈ ਹੈ ਭਰੋਸੇ ਯੋਗ ਗਵਾਹੀ ਮੌਜੂਦ ਹੈ ਅਤੇ ਯਤਨ ਕੀਤਾ ਗਿਆ ਹੈ ਕਿ ਜਿਥੇ ਤਕ ਹੋ ਸਕੇ ਸੋਮਿਆਂ ਦਾ ਪਤਾ ਹੇਠਾਂ ਪੈਰੀਂ ਨੋਟਾਂ ਵਿਚ ਦੇ ਦਿੱਤਾ ਜਾਏ ।