ਸਰਦਾਰ ਸ਼ਾਮ ਸਿੰਘ ਅਟਾਰੀਵਾਲਾ - Sardar Sham Singh Atariwala

Dr Ganda Singh - ਡਾ ਗੰਡਾ ਸਿੰਘ

Language: Panjabi

Published: Jan 1, 1946

Description:

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾ ਗੰਡਾ ਸਿੰਘ ਜੀ ਦੀ ਮਹਾਨ ਇਤਿਹਾਸਕ ਰਚਨਾ ਹੈ। ਇਹ ਉਨ੍ਹਾਂ ਨੇ 1946 ਵਿਚ ਤਿਆਰ ਕੀਤੀ ਸੀ ਅਤੇ ਪਬਲੀਕੇਸ਼ਨ ਬਿਊਰੋ ਨੇ ਇਸ ਨੂੰ 1990 ਵਿਚ ਛਾਪਿਆ ਸੀ। ਇਸ ਦੀਆਂ ਗਿਆਰਾਂ ਸੌ ਕਾਪੀਆਂ ਬੜੀ ਤੇਜ਼ੀ ਨਾਲ ਵਿਕ ਗਈਆਂ ਸਨ। ਬੜੇ ਚਿਰਾਂ ਤੋਂ ਇਹ ਪੁਸਤਕ ਸਟਾਕ ਵਿਚੋਂ ਖਤਮ ਹੋਈ ਪਈ ਸੀ । ਪਾਠਕਾਂ ਦੀ ਪੁਰਜ਼ੋਰ ਮੰਗ ਤੇ ਇਸ ਨੂੰ ਦੂਜੀ ਵਾਰ ਛਾਪਿਆ ਜਾ ਰਿਹਾ ਹੈ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਪੰਜਾਬ ਦੇ ਇਕ ਐਸੇ ਸੂਰਬੀਰ ਜਰਨੈਲ ਸਨ ਜਿਨ੍ਹਾਂ ਨੇ ਆਪਣੀ ਸਰਕਾਰੀ ਸੇਵਾ ਤੋਂ ਰਿਟਾਇਰਮੈਂਟ ਲੈਣ ਦੇ ਅਨੇਕਾਂ ਸਾਲਾਂ ਬਾਅਦ ਅੱਸੀ ਸਾਲਾਂ ਦੀ ਬਜ਼ੁਰਗ ਅਵਸਥਾ ਵਿਚ ਖ਼ਾਲਸਾ ਫ਼ੌਜ ਦੀ ਅਗਵਾਈ ਕਰਕੇ ਅੰਗਰੇਜ਼ਾ ਦੇ ਐਸੇ ਦੰਦ ਖੱਟੇ ਕੀਤੇ ਸਨ ਕਿ ਪੰਜਾਬ ਦਾ ਇਕ ਸਮਕਾਲੀ ਮੁਸਲਿਮ ਕਵੀ ਵੀ ਇਹ ਲਿਖ ਗਿਆ ਸੀ :

ਸ਼ਾਮ ਸਿੰਘ ਸਰਦਾਰ ਅਟਾਰੀਵਾਲੇ ਬੰਨ ਸ਼ਸ਼ਤ੍ਰ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।


ਪੰਜਾਬ ਦੀ ਸੁਤੰਤਰਤਾ ਲਈ ਜੰਗੇ ਮੈਦਾਨ ਵਿਚ ਇਹ ਸੂਰਮਾ ਸੈਂਕੜੇ ਅੰਗਰੇਜ਼ਾਂ ਦੇ ਆਹੂ ਲਾਹ ਕੇ ਸ਼ਹੀਦ ਹੋ ਗਿਆ ਸੀ। ਇਹ ਦੂਜੀ ਐਡੀਸ਼ਨ ਇਸ ਮਹਾਨ ਸੂਰਬੀਰ ਦੀ ਸ਼ਹਾਦਤ ਨੂੰ ਇਕ ਸ਼ਰਧਾ-ਪੂਰਨ ਸ਼ਰਧਾਂਜਲੀ ਹੈ।