ਸਿੱਖ ਰਾਜ ਤੇ ਸ਼ੇਰੇ-ਪੰਜਾਬ - Sikh Raj Te Shere Punjab

Giani Sohan Singh Seetal - ਗਿਆਨੀ ਸੋਹਣ ਸਿੰਘ ਸੀਤਲ

Language: Panjabi

Published: Nov 1, 1950

Description:

"ਏਕ ਵੋਹ ਹੈ, ਜੋ ਬਦਲਤੇ ਹੈਂ ਜ਼ਮਾਨੇ ਕੇ ਸਾਥ ਸਾਥ
ਮਰਦ ਵੋਹ ਹੈ, ਜੋ ਜ਼ਮਾਨੇ ਕੋ ਬਦਲ ਦੇਤੇ ਹੈ "
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਕ ਏਹੋ ਜਿਹਾ ਹੀ ’ਮਰਦ’ ਸੀ, ਜਿਸਨੇ ਹਿੰਦੁਸਤਾਨ ਦਾ ਪੁਰਾਤਨ ਇਤਿਹਾਸ ਬਦਲ ਦਿਤਾ ਸੀ । ਉਸ ਤੋਂ ਪਹਿਲਾਂ ਅਟਕੋਂ ਪਾਰੋਂ ਲੁਟੇਰਿਆਂ ਦੀਆਂ ਧਾੜਾਂ ਚੜ੍ਹ ਕੇ ਆਉਂਦੀਆਂ ਹੁੰਦੀਆਂ ਸਨ, ਜੋ ਸਾਡੇ ਦੇਸ ਨੂੰ ਵੈਰਾਨ ਕਰਦੀਆਂ ਰਹਿੰਦੀਆਂ ਸਨ । ਸ਼ੇਰੇ-ਪੰਜਾਬ ਨੇ ਕੇਵਲ ਉਹਨਾਂ ਧਾੜਾਂ ਨੂੰ ਡੱਕਾ ਹੀ ਨਹੀਂ ਪਾਇਆ, ਸਗੋਂ ਅਟਕ ਦੀਆਂ ਸਾਰੀਆਂ ਅਟਕਾਂ ਭੰਨ ਕੇ ਜਮਰੋਦ ਕੋਲ ਜਾ ਝੰਡੇ ਗੱਡੇ। ਜਿਹੜੇ ਪਠਾਣ ਸਾਡੇ ਦੇਸ ਨੂੰ ਲੁੱਟ ਕੇ ਲੈ ਜਾਂਦੇ ਸਨ, ਉਹਨਾਂ ਦੀ ਔਲਾਦ ਪੰਜਾਬੀ ਮਹਾਰਾਜੇ ਅੱਗੇ ਨਜ਼ਰਾਨੇ ਤਾਰਨ ਉੱਤੇ ਮਜਬੂਰ ਹੋ ਗਈ । ਉਸ ਤੋਂ ਪਿਛੋਂ ਜੇ ਕੋਈ ਪਿਸ਼ਾਵਰ ਤੋਂ ਪਾਰ ਦਾ ਪਠਾਣ ਪੰਜਾਬ ਵਿਚ ਆਇਆ ਵੀ, ਤਾਂ ਏਥੋਂ ਦੇ ਮਹਿਲ ਢਾਹੁਣ ਤੇ ਲੁੱਟਣ ਵਾਸਤੇ ਨਹੀਂ, ਸਗੋਂ ਆਪਣੇ ਵੱਡ-ਵਡੇਰਿਆਂ ਦੇ ਢਾਹੇ ਹੋਏ ਹੱਥੀ ਉਸਾਰਨ (ਕੰਧਾਂ ਕਰਨ) ਵਾਸਤੇ ਆਇਆ। ਇਹ ਤਬਦੀਲੀ ਮਹਾਰਾਜਾ ਰਣਜੀਤ ਸਿੰਘ ਦੀ ਹੋਦ ਨੇ ਕੀਤੀ ।