ਬੰਦਾ ਸਿੰਘ ਸ਼ਹੀਦ - Banda Singh Shaheed

Giani Sohan Singh Seetal - ਗਿਆਨੀ ਸੋਹਣ ਸਿੰਘ ਸੀਤਲ

Language: Panjabi

Published: Jan 1, 1946

Description:

ਸਿੱਖ, ਇਤਿਹਾਸ ਬਨਾਉਣਾ ਜਾਣਦੇ ਹਨ, ਪਰ ਲਿਖਣਾ ਨਹੀਂ। ਕਿਸੇ ਦੇ ਇਹ ਸ਼ਬਦ ਕਿਸੇ ਹੱਦ ਤਕ ਠੀਕ ਹਨ। ਦੁਨੀਆਂ ਭਰ ਦੀਆਂ ਕੰਮਾਂ ਵਿਚੋਂ ਸਿੱਖਾਂ ਦਾ ਇਤਿਹਾਸ ਸਭ ਨਾਲੋਂ ਸੁੰਦਰ ਹੈ । ਇਸ ਜਿੰਨੇ ਨਿਰਵੈਰ ਸੰਤ, ਸਿਰਲੱਥੇ ਸੂਰਮੇ ਤੇ ਨਿਰਮੋਹ ਸ਼ਹੀਦ ਹੋਰ ਕਿਸੇ ਕੌਮ ਵਿਚ ਨਹੀਂ ਹੋਏ । ਇਸ ਨੂੰ ਸ਼ਹੀਦਾਂ ਦੀ ਕੌਮ ਕਿਹਾ ਜਾਏ, ਤਾਂ ਨਿਰੋਲ ਸੱਚ ਹੈ । ਸਭ ਗੁਣ ਹੁੰਦਿਆਂ ਹੋਇਆਂ, ਇਸ ਵਿਚ ਇਕ ਥੁੜ ਵੀ ਹੈ, ਕਿ ਇਸ ਨੇ ਵੱਡਿਆਂ ਦਾ ਇਤਿਹਾਸ ਦਿਲ ਲਾ ਕੇ ਲਿਖਿਆ ਨਹੀਂ। ਇਸਦਾ ਇਕ ਖ਼ਾਸ ਕਾਰਨ ਇਹ ਹੈ, ਕਿ ਇਸ ਦੇ ਪੁਰਾਤਨ ਵਡੇਰਿਆਂ ਨੂੰ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ। ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖ ਜਥੇਬੰਦ ਕੌਮ ਬਣੇ ਹਨ । ਉਸ ਸਮੇਂ ਤੋਂ ਲੈ ਕੇ ਮਿਸਲਾਂ ਦੇ ਸਮੇਂ ਤਕ ਇਹ ਵੈਰੀ ਦੀਆਂ ਤਲਵਾਰਾਂ ਦੀ ਛਾਂਵੇਂ ਪਲਦੇ ਆਏ । ਮਿਸਲਾਂ ਦਾ ਸਾਰਾ ਸਮਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਅੱਧੀ ਵਧੇਰੇ ਜ਼ਿੰਦਗੀ ਜੰਗਾਂ ਯੁੱਧਾਂ ਵਿਚ ਹੀ ਗੁਜ਼ਰੀ ਹੈ । ਇਸ ਤੋਂ ਪਿਛੋਂ ਅਮਨ ਤੇ ਤਾਕਤ ਦਾ ਸਮਾਂ ਆਇਆ, ਪਰ ਫਿਰ ਵੀ ਕਿਸੇ ਜਥੇ ਜਾਂ ਸਭਾ ਨੇ ਇਤਿਹਾਸ ਦੀ ਥੁੜ ਨੂੰ ਪੂਰਾ ਕਰਨ ਵੱਲ ਧਿਆਨ ਨਾ ਦਿੱਤਾ। ਕੁੱਛ ਸੱਜਣ ਪੁਰਸ਼ਾਂ ਨੇ ਇਕੱਲੇ ਇਕੱਲੇ ਇਸ ਘਾਟੇ ਨੂੰ ਪੂਰਾ ਕਰਨ ਦਾ ਯਤਨ ਕੀਤਾ, ਪਰ ਉਹ ਬਹੁਤ ਥੋੜਾ ਸੀ ।