ਨਿਰਮੋਲਕ ਹੀਰਾ ਭਾਈ ਹੀਰਾ ਸਿੰਘ ਜੀ ਰਾਗੀ - Nirmolak Heera Bhai Heera Singh Ragi

Major Balwant Singh - ਮੇਜਰ ਬਲਵੰਤ ਸਿੰਘ

Language: Panjabi

Published: Jan 1, 1981

Description:

ਵੀਹਵੀਂ ਸਦੀ ਦੇ ਪਹਿਲੇ 25 ਵਰਿਆਂ ਵਿੱਚ, ਇੱਕ ਐਸੀ ਅਮੁਲਯ ਹਸਤੀ ਪੰਥ ਵਿੱਚ ਉੱਘੀ ਹੋਈ, ਜਿਸਨੇ ਆਪਣੇ ਰਸ-ਭਿੰਨੇ ਗੁਰਬਾਣੀ ਕੀਰਤਨ ਦੁਆਰਾ ਹਜ਼ਾਰਾਂ ਦੇ ਮਜਮਿਆਂ ਨੂੰ ਆਤਮਕ ਹਿਲੋਰੇ ਦਿਵਾਏ, ਜਿਸਨੇ ਇਸ ਇਲਾਹੀ ਕੀਰਤਨ ਦਾ ਸਦਕਾ ਨਾ ਸਿਰਫ਼ ਸਿੱਖ, ਬਲਕਿ ਹਿੰਦੂ-ਮੁਸਲਮਾਨ ਤਕ ਨੂੰ ਵੀ ਰੱਬੀ ਰੰਗ ਦੀ ਮੌਜ ਵਿਖਾਈ ਅਤੇ ਜਿਸਦਾ ਨਾਮ ਉਨ੍ਹਾਂ ਗਿਣਤੀ ਦੀਆਂ ਚੰਦ ਹਸਤੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਪੰਥ ਦੀ ਉਸ ਵਕਤ ਦੀ ਧਾਰਮਿਕ ਤੇ ਵਿੱਦਿਅਕ ਉਨੱਤੀ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਵਡਿਆਈ ਹਾਸਲ ਸੀ। ਇਹ ਅਮੋਲਕ ਹਸਤੀ ਸੀ, ਸ੍ਰੀਮਾਨ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਰਾਗੀ। ਅੰਮ੍ਰਿਤ ਵੇਲੇ ਦੀ ਇਕਾਂਤ ਵਿੱਚ ਆਸਾ ਦੀ ਵਾਰ ਦਾ ਕੀਰਤਨ, ਸੰਗਤਾਂ ਨੂੰ ਸੁੰਨ-ਸਮਾਧੀ ਵਿੱਚ ਜੋੜ ਦਿੰਦਾ ਸੀ।