ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ - Punjab De Parsidh Raagi Rababi

Balbir Singh Kanwal - ਬਲਬੀਰ ਸਿੰਘ ਕੰਵਲ

Language: Panjabi

Publisher: Singh Brothers

Published: Jan 1, 2010

Description:

ਪੰਜਾਬ ਦੇ ਅਮੀਰ ਲੋਕ ਸੰਗੀਤ ਅਤੇ ਨਿਰੋਲ ਸੰਗੀਤ ਵਾਦਨ ਵਿਚ ਰਬਾਬ ਨੇ ਮਿਸ਼ਰੀ ਘੋਲੀ ਹੈ। ਰਬਾਬ ਦੀ ਟੁਣਕਾਰ ਇਥੇ ਅਜਬ ਵਿਸਮਾਦ ਛੇੜਦੀ ਹੈ ਤੇ ਬੁੱਧੀ ਮੰਡਲ ਦੀ ਕੈਦ ਤੋਂ ਮੁਕਤ ਹੋ ਕੇ ਵਿਸਮਾਦੀ ਮੰਡਲ ਵਿਚ ਪ੍ਰਵੇਸ਼ ਕਰਨ ਦਾ ਵਸੀਲਾ ਬਣਦੀ ਹੈ। ਇਸ ਪੁਸਤਕ ਵਿਚ ਪਿਛਲੇ ਚਾਰ ਸੌ ਸਾਲਾਂ ਵਿਚ ਇਸ ਅਮੀਰ ਪਰੰਪਰਾ ਨਾਲ ਜੁੜੇ ਰਬਾਬੀਆਂਰਾਗੀਆਂ ਤੇ ਸਾਜ਼ਿੰਦਿਆਂ ਦੀਆਂ ਜ਼ਿੰਦਗੀਆਂ ਤੇ ਪ੍ਰਾਪਤੀਆਂ ਦੇ ਬਿਉਰੋ ਦਿੱਤੇ ਗਏ ਹਨ। ਇਸ ਵਿਚ ਲੇਖਕ ਵੱਲੋਂ ਦਿੱਤੀ ਜਾਣਕਾਰੀ ਹੈਰਤ-ਅੰਗੇਜ਼ ਹੈ। ਲੇਖਕ ਆਪਣੀ ਇਸ ਕਿਤਾਬ ਨੂੰ ਰੇਖਾ-ਚਿੱਤਰਾਂ ਦਾ ਸੰਹਿ ਨਹੀਂ ਬਣਾਉਂਦਾ, ਬਲਕਿ ਇਤਿਹਾਸ ਲੇਖਣ ਦਾ ਕਾਰਜ ਕਰਦਾ ਹੈ । ਉਸ ਦਾ ਹੰਭਲਾ ਹਰ ਐਂਟਰੀ ਨੂੰ ਇਨਸਾਈਕਲੋਪੀਡੀਆ ਵਾਲੇ ਰੂਪ ਵਿਚ ਪੇਸ਼ ਕਰਨ ਦਾ ਹੈ।