ਮੁੰਦਾਵਣੀ - Mundavni

Amandeep Singh Sidhu - ਅਮਨਦੀਪ ਸਿੰਘ

Language: Panjabi

Published: Oct 1, 2019

Description:

“ਜੀਵਨ ਇੱਕ ਬੁਝਾਰਤ ਹੈ”, ਅਕਸਰ ਇਹ ਅਖਾਣ ਵਿਦਵਾਨਾਂ ਕੋਲੋਂ ਸੁਣਦੇ ਅਤੇ ਕਿਤਾਬਾਂ ਵਿਚ ਪੜ੍ਹਦੇ ਹੁੰਦੇ ਸੀ। ਬਚਪਨ ਵਿਚ ਬੁਝਾਰਤਾਂ ਪਾਉਂਦੇ, ਬੁੱਝਦੇ ਜਾਂ ਕਈ ਵਾਰੀ ਨਾ ਵੀ ਬੱੁਝ ਹੁੰਦੀਆਂ। ਅਸੀਂ ਆਂਢ-ਗੁਆਂਢ ਦੇ ਸਕੂਲੀ ਬੱਚੇ, ਗਰਮੀਆਂ ਦੀਆਂ ਛੁੱਟੀਆਂ ਵਿਚ ਦੁਪਹਿਰ ਨੂੰ ਇਕੱਠੇ ਹੋ ਕੇ ਖੇਡਦੇ। ਕਈ ਵਾਰੀ ਕੋਈ ਨਵੀਂ ਬੁਝਾਰਤ ਪਾਉਂਦਾ, ਜੋ ਕਈ ਕਈ ਦਿਨ ਬੁੱਝ ਨਾ ਹੋਣੀ। ਪਾਉਣ ਵਾਲੇ ਤੋਂ ਇਸ਼ਾਰੇ ਮੰਗੀ ਜਾਣੇ। ਬਾਅਦ ਵਿੱਚ ਪਤਾ ਲੱਗਣਾ ਕਿ ਉਸ ਦਾ ਕੋਈ ਮਤਲਬ ਹੀ ਨਹੀਂ ਸੀ ਹੁੰਦਾ। ਫਿਰ ਇਹ ਕਾਨੂੰਨ ਬਣਾ ਲਿਆ ਕਿ ਜੇ ਬੁਝਾਰਤ ਨਾ ਬੁਝ ਹੋਵੇ ਤਾਂ ਉਸੇ ਹੀ ਦਿਨ ਅਖੀਰ ਵਿਚ ਪਾਉਣ ਵਾਲੇ ਨੇ ਜਵਾਬ ਦੱਸਣਾ ਹੈ। ਜੇ ਗਲਤ ਨਿਕਲੀ ਤਾਂ ਉਹ ਇੱਕ ਹਫ਼ਤਾ ਬੁਝਾਰਤ ਨਹੀਂ ਪਾ ਸਕਦਾ। ਇਹ ਖੇਲ੍ਹ ਬਹੁਤ ਚੰਗਾ ਲੱਗਦਾ ਸੀ।