ਕਰਕ ਕਲੇਜੇ ਮਾਹਿ - Karak Kalejey Mahin

Giani Bhajan Singh - ਗਿ. ਭਜਨ ਸਿੰਘ

Language: Panjabi

Publisher: Singh Brothers

Published: Jan 1, 1991

Description:

ਇਹ ਨਾਵਲ ਅਨ੍ਹਾਰਵੀਂ ਸਦੀ ਦੇ ਸਿੱਖ ਇਤਿਹਾਸ ਦੇ ਮੁੱਢਲੇ ਚਾਰ ਦਹਾਕਿਆਂ ਦੇ ਲਹੂ-ਵੀਟਵੇਂ ਇਤਿਹਾਸ ਨੂੰ ਚਿਤਰਣ ਦਾ ਇਕ ਨਿਵੇਕਲਾ ਉੱਦਮ ਹੈ। ਇਹ ਨਾਵਲ ਇਤਿਹਾਸ ਦੇ ਉਨ੍ਹਾਂ ਵੇਰਵਿਆਂ ਨੂੰ ਚਿਤਰਦਾ ਹੈ, ਜੋ ਇਤਿਹਾਸ-ਰਚਨਾਵਾਂ ਵਿਚ ਉਪਲੱਬਧ ਨਹੀਂ ਹੁੰਦੇ। ਇਸ ਨਾਵਲੀ ਬ੍ਰਿਤਾਂਤ ਵਿਚ ਕੋਮਲ ਅਹਿਸਾਸ ਹਨ, ਜਜ਼ਬੇ ਹਨ, ਜੋਸ਼ ਹੈ, ਕੁਰਬਾਨੀ ਹੈ; ਪਰ ਸਭ ਤੋਂ ਵੱਧ ਅਹਿਮ ਗੱਲ, ਸੰਕਟ-ਗ੍ਰਸਟ ਸਥਿਤੀਆਂ ਵਿਚੋਂ ਬਾਹਰ ਨਿਕਲਣ ਲਈ ਗੰਭੀਰ ਤੇ ਸੂਝਮਈ ਅੰਤਰ-ਦ੍ਰਿਸ਼ਟੀ ਹੈ।
 
ਇਸ ਰਚਨਾ ਦਾ ਗਾਲਪਨਿਕ ਸੱਚ ਅਜੋਕੇ ਸਿੱਖ ਸੰਕਟ ਦੀ ਤ੍ਰਾਸਮਈ ਸਥਿਤੀ ਦੇ ਯਥਾਰਥ ਨਾਲ ਵੀ ਕਾਫ਼ੀ ਮੇਲ ਖਾਂਦਾ ਹੈ। ਕਈ ਵੇਰ ਤਾਂ ਇੰਜ ਜਾਪਦਾ ਹੈ ਕਿ ਅਤੀਤ ਦੀਆਂ ਇਹ ਸੰਕਟ-ਸਥਿਤੀਆਂ ਅਜੋਕੇ ਸੰਕਟਮਈ ਕਾਲ ਵਿਚ ਵੀ ਉਸੇ ਤਰ੍ਹਾਂ ਵਿਦਮਾਨ ਹਨ। ਰਚਨਾ ਦੇ ਆਰ-ਪਾਰ ਫੈਲਿਆ ਤਨਾਓ ਇਸ ਨੂੰ ਵਧੀਆ ਗਲਪ-ਰਚਨਾ ਬਣਾਉਂਦਾ ਹੈ। ਨਾਇਕ (ਕਰਮ ਸਿੰਘ) ਦੀ ਤਿਖੇਰੀ ਸੂਝ ਤੇ ਹਰ ਸੰਕਟ-ਸਥਿਤੀ ਵਿਚ ਯੋਗ ਤੇ ਤਰਕ-ਯੁਕਤ ਫੈਸਲੇ ਲੈਣ ਦੀ ਯੋਗਤਾ ਅਜੋਕੇ ਸਿੱਖ ਸੰਕਟ ਦੌਰਾਨ ਕਿਸੇ ਸੂਝਵਾਨ ਨੇਤਾ ਦੀ ਜ਼ਰੂਰਤ ਦੇ ਅਹਿਸਾਸ ਨੂੰ ਹੋਰ ਤਿਖੇਰਾ ਕਰਦੀ ਹੈ।