ਯਾਦਾਂ ਦੀ ਪਗਡੰਡੀ - Yaadan Di Pagdandi

Sukhpreet Kaur - ਸੁਖਪ੍ਰੀਤ ਕੌਰ

Language: Panjabi

Publisher: Zorawar Singh

Published: Jan 1, 2024

Description:

ਮੈਂ ਤੇ ਮੇਰੀ ਵੱਡੀ ਭੈਣ ਨੇ ਜਦੋਂ ਵੀ ਖੇਤਾਂ ਵੱਲ ਜਾਣਾ ਤਾਂ ਉੱਥੇ ਕੋਈ ਸਵਾਰ ਕੇ ਵਗਿਆ ਖੇਤ ਜਿਸ 'ਤੇ ਸੁਹਾਗਾ ਲੱਗਾ ਹੁੰਦਾ ਸੀ, ਉਸ ਉੱਤੇ ਪੈੜਾਂ ਬਣਾਉਣੀਆਂ। ਮੇਰੀ ਭੈਣ ਨੇ ਅੱਗੇ ਅੱਗੇ ਪੈਰ ਜੋੜ ਡੰਡੀ ਬਣਾਉਣੀ ਤੇ ਮੈਂ ਉਹਦੇ ਪਿੱਛੇ-ਪਿੱਛੇ ਉਹ ਪੈੜਾਂ ਪੱਕੀਆਂ ਕਰਦਿਆਂ ਟੇਢੀ-ਮੇਢੀ ਪਗਡੰਡੀ ਬਣਾ ਲੈਣੀ ਤੇ ਫਿਰ ਪਿੱਛੇ ਮੁੜ ਉਹਨੂੰ ਦੇਖਣਾ। ਪਤਾ ਨਹੀਂ ਕਿਉਂ ਉਹ ਪਗਡੰਡੀ ਮੈਨੂੰ ਇੰਨੀ ਚੰਗੀ ਲੱਗਦੀ ਸੀ ਕਿ ਅੱਜ ਵੀ ਮੇਰੇ ਜ਼ਹਿਨ ਤੇ ਯਾਦਾਂ ਵਿੱਚ ਉਂਝ ਹੀ ਉੱਕਰੀ ਹੋਈ ਹੈ। ਇਹ ਕਿਤਾਬ ਉਸ ਪਗਡੰਡੀ ਵਾਂਗ ਹੈ ਜਿਸ 'ਤੇ ਤੁਹਾਡਾ ਹੱਥ ਫੜ੍ਹ ਤੁਰਦਿਆਂ ਮੈਂ ਤੁਹਾਨੂੰ ਤੁਹਾਡੇ ਬਚਪਨ ਵਿੱਚ ਤੁਹਾਡੇ ਪਿੰਡ ਲੈ ਜਾਵਾਂਗੀ। ਇਹ ਕਿਤਾਬ ਮੈਂ ਕੁਝ ਇੰਝ ਲਿਖੀ ਹੈ ਮੰਨੋ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੇ ਮੈਂ ਤੁਹਾਨੂੰ ਆਪਣੀ ਹੱਢ-ਬੀਤੀ ਸੁਣਾ ਰਹੀ ਹੋਵਾਂ। ਉਮੀਦ ਹੈ ਇਹ ਕਿਤਾਬ ਪੜ੍ਹਦਿਆਂ ਤੁਸੀਂ ਵੀ ਮੈਨੂੰ ਆਪਣੇ ਨਾਲ ਬੈਠੀ ਮਹਿਸੂਸ ਕਰੋ।