ਮਹਾਨ ਸਿੱਖ ਯੋਧਾ ਅਤੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ - Great Sikh Fighter and General Hari Singh Nalwa

Dr Harbhajan Singh Sekhon - ਡਾ ਹਰਭਜਨ ਸਿੰਘ ਸੇਖੋਂ

Language: Panjabi

Published: Jan 1, 2013

Description:

ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਨਿੱਜਤਾ ਦੀ ਭੁੱਖ ਨੇ ਇਸ ਦਾ ਪਿੱਛਾ ਨਹੀਂ ਛੱਡਿਆ। ਮਨੁੱਖ ਸਵਾਰਥੀ ਸੋਚ ਦਾ ਗੁਲਾਮ ਹੈ। ਹਮੇਸ਼ਾ ਇਹ ਆਪਣਾ ਤੇ ਆਪਣਿਆਂ ਦਾ ਹੀ ਭਲਾ ਚਾਹੁੰਦਾ ਹੈ, ਦੂਜਿਆਂ ਦਾ ਨਹੀਂ। ਮੁੱਢ ਕਦੀਮ ਤੋਂ ਮਨੁੱਖ ਆਪਣਾ ਢਿੱਡ ਭਰਨ ਲਈ ਦੂਜੇ ਦਾ ਗਲਾ ਘੁਟਦਾ ਆ ਰਿਹਾ ਹੈ। ਆਪਣੀਆਂ ਲੋੜਾਂ ਲਈ ਇਹ ਦੂਜਿਆਂ ਨੂੰ ਡਰਾਉਂਦਾ, ਧਮਕਾਉਂਦਾ, ਲੁੱਟਦਾ, ਕੁੱਟਦਾ ਤੇ ਮਾਰਦਾ ਆ ਰਿਹਾ ਹੈ। ਉਦੋਂ ਜੰਗਲ ਦਾ ਰਾਜ ਸੀ। ਸਮਾਜ ਨਹੀਂ ਸੀ। ਸਮਾਜਿਕ ਕਦਰਾਂ ਕੀਮਤਾਂ ਪੈਦਾ ਨਹੀਂ ਸਨ ਹੋਈਆਂ। ਹੌਲੀ ਹੌਲੀ ਮਨੁੱਖੀ ਜੀਵਨ ਤਰੱਕੀ ਵੱਲ ਤੁਰਿਆ ਜੰਗਲ ਤੋਂ ਬਾਹਰ ਆਇਆ, ਸੋਚ ਬਦਲੀ, ਕੰਮ-ਕਿੱਤੇ ਸ਼ੁਰੂ ਹੋਏ, ਜਾਤਾਂ, ਗੋਤਾਂ ਤੇ ਧਰਮਾਂ ਦੀ ਹੋਂਦ ਹੋਈ। ਸਮਾਂ ਪਾ ਕੇ ਸੰਵਿਧਾਨਕ ਕਦਰਾਂ ਪੈਦਾ ਹੋਈਆਂ, ਪਰ ਦੂਜੇ ਦੀ ਤਬਾਹੀ ਅਤੇ ਆਪ ਦੀ ਚੌਧਰ ਵਾਲੀ ਸੋਚ ਨੇ ਮਨੁੱਖ ਦੀ ਸੋਚ ਨੂੰ ਜਰਵਾਣਾ, ਨਿਰਦਈ, ਲੁਟੇਰਾ, ਕਾਤਲ ਬਣਾ ਦਿੱਤਾ।