ਪ੍ਰੀਤਮ ਛੋਹ - Pritam Shoh

Bawa Budh Singh - ਬਾਵਾ ਬੁੱਧ ਸਿੰਘ

Language: Panjabi

Published: Dec 18, 1927

Description:

ਹਾਂ ਜੀ ਸਾਡੇ ਬਿਨਾਂ ਇਸ ਪ੍ਰੀਤਮ ਛੋਹ ਦੇ ਘਾਟਿਆਂ ਤੋਂ ਕੋਈ ਵੱਧ ਜਾਣੂ ਵੀ ਹੋ ਸਕਦਾ ਹੈ ? ਇਸ ਵਿੱਚ ਪਿੰਗਲ ਦੇ ਅਨੇਕ ਦੋਸ਼ ਹੋਣਗੇ | ਸੋਚ ਉਡਾਰੀ, ਉੱਚੇ ਪਰਬਤਾਂ ਨਾਲ ਟੱਕਰ ਖਾ ਖਾ ਕੇ ਕਈ ਵਾਰ ਮੂੰਧੀ ਡਿਗੀ ਹੋਸੀ । ਪਰ ਪ੍ਰੀਤਮ ਦੀ ਖਿੱਚ ਬਿਨਾਂ ਇੱਕ ਸ਼ਬਦ ਨਹੀਂ। ਨੇਹੀਆਂ ਨੂੰ ਖਿੱਚ ਜ਼ਰੂਰ ਪੈਸੀ, ਜਗਤ ਤੋਂ ਆਦ ਲੈਕੇ ਹੁਣ ਤੱਕ ਇਹ ਪ੍ਰੀਤਮ ਦੀ ਖਿੱਚ ਹੀ ਸਾਰੇ ਸੰਸਾਰ ਨੂੰ ਇੱਕ ਮਿਲਾਉਣੀ ਵਿੱਚ ਚਲਾਈ ਆਉਂਦੀ ਹੈ। ਓਸੇ ਅਕਹਿ ਖਿੱਚ ਤੇ ਧੂਖ ਨੂੰ ਪੁਰਾਣੇ ਪ੍ਰੇਮੀਆਂ ਨੇ ਸ਼ਬਦ ਦੁਆਰਾ ਕਹਿਣ ਦੀ ਕੋਸ਼ਸ਼ ਕੀਤੀ, ਤੇ ਉਨ੍ਹਾਂ ਦੇ ਪੂਰਨਿਆਂ ਤੇ ਮੂਰਬ ੪੫ ਨ ਚਲਨ ਦੀ ਹੰਬਲੀ ਮਾਰੀ ॥ ਹਰੀ

 

ਪ੍ਰੀਤਮ ਦੂਰ ਵਸੇਂਦਾ ਜਾਨੀ, ਪੈਂਡਾ ਔਖੀ ਘਾਟੀ ।
ਨਿਕੀ ਜੰਘੀ ਟੁਰਨਾ ਔਖਾ, ਜਿੰਦ ਦੁਖੀ ਇਸ ਵਾਰੀਂ ।
ਪਰਇਕ ਤਾਂਘ ਮਿਲਨ ਦੀ ਹਰਦਮ,ਤਾਕਤ ਦਏ ਇਲਾਹੀ
ਬੁਧ ਹਰੀ ਛੋਹ ਪ੍ਰੀਤਮ ਚਾਹਵੇ, ਚਾਹੇ ਮਰੇ ਅਧਵਾਟੀਂ !
ਪ੍ਰੀਤਮ ਛੋਹ ਇੱਕ ਉੱਚਾ ਨਾਂ ਹੈ । ਪਰ ਅਸਾਂ ਤੇ “ਮਨ ਤ੍ਰੰਗ ਥਾਪਿਆ ਸੀ । ਐਪਰ ਸਾਡੇ ਮਿਤਾਂ ਨੂੰ ਓਹ ਲੱਗਾ ਪਿਆਰਾ । ਉਹਨਾਂ ਆਪਣਾ ਬਣਾ ਲਿਆ । ਇਸ ਕਰਕੇ ਪ੍ਰੀਤਮ ਛੋਹ` ਦੀ ਜੱਥੇਬੰਦੀ ਹੇਠ ਹੀ ਕੁਝ ਮਨ ਤੰਗ ਆਪ ਦੀ ਭੇਟਾ ਹੈ॥