Hum Hindu Nahi - ਹਮ ਹਿੰਦੂ ਨਹੀਂ

Bhai Kahn Singh Nabha - ਭਾਈ ਕਾਨ੍ਹ ਸਿੰਘ ਨਾਭਾ

Language: Panjabi

Publisher: Singh Brothers

Published: Jul 1, 1992

Description:

ਕਰਤਾ ਵੱਲੋਂ ਜ਼ਰੂਰੀ ਬੇਨਤੀ

ਪਯਾਰੇ ਪਾਠਕ ਜੀ! ਰਮ ਹਿੰਦੂ ਨਹੀਂ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗ ਰੈ ਕਿ ਸਿੱਖ ਧਰਮ, ਰਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਅਰ ਸਿੱਖ ਕੌਮ, ਹੋਰ ਕੌਮ ਦੀ ਤਰ੍ਹਾਂ ਇਕ ਜੁਦੀ ਕੌਮ ਹੈ, ਪਰ ਇਹ ਕਦੋ ਖ਼ਿਆਲ ਨਹੀਂ ਹੋਣਾ ਚਾਹੀਏ ਕਿ ਆਪ ਹਿੰਦੂ ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ ਅਰ ਉਨ੍ਹਾਂ ਦੇ ਧਰਮਾ ਉੱਪਰ ਕੁਤਰਕ ਕਰੇਂ, ਅਥਵਾ ਵੇਸ਼-ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ-ਭੂਮੀ ਤੋਂ ਸਰਾਪ ਲਓ, ਸਗੋਂ ਆਪ ਨੂੰ ਉਚਿਤ ਹੈ ਕਿ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ -

ਏਕੁ ਪਿਤਾ ਏਕਸ ਕੇ ਹਮ ਬਾਰਿਕ.....॥ ( ਸੋਰਠ ਮ: ੫, ਪੰਨਾ 611)

ਔਰ

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (ਧਨਾਸਰੀ ਮ:5, ਪੰਨਾਂ 671)

ਸਬਸ ਨਾਲ ਪੂਰਨ ਪਿਆਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋ। ਜਿਸ ਦੇਸ਼ ਦੇ ਆਦਮੀ ਵਿਦਿਆ ਤੋਂ ਤੱਤ ਔਰ ਦੀਰਘ ਵਿਚਾਰ ਤੋਂ ਖ਼ਾਲੀ ਰਹਿ ਕੈ ਧਰਮ, ਨੀਤੀ ਔਰ ਸਮਾਜ ਆਦਿਕ ਦੇ ਮੁਆਮਲਿਆਂ ਦੀ ਖਿਚੜੀ ਬਣ ਕੇ ਪਰਸਪਰ ਈਰਖਾ, ਦਵੈਤ ਨਾਲ ਸੜਦੇ ਔਰ ਲੜਦੇ ਹਨ, ਉਹ ਲੋਕ ਪਲਕ ਦਾ ਸੁਖ ਖੋਂ ਬੈਠਦੇ ਹਨ। ਔਰ ਪਰਮ ਪਿਾ ਵਾਹਿਗੁਰੂ ਦੇ ਪੁਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ, ਬਲਕਿ ਮਨੁੱਖ ਪਦਵੀ ਤੌ ਵੀ ਪਤਿਤ ਹੋ ਜਾਂਦੇ ਹਨ ਅਰ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ। ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ ਰੋਣ ਪਰ ਤਤੀ ਇਕ ਨੇਸ਼ਨ (Nation) ਵਾਂਗ ਮਿਲ ਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ ਦੀ ਹਾਨੀ ਲਾਰ ਮੰਨਦੇ ਹਨ, ਉਹ ਸਭ ਸੁਖਾਂ ਦੇ ਪਾਤਰ ਹੁੰਦੇ ਹਨ ਅਰ ਸਭਗ ਕੌਮਾਂ ਤੋਂ ਸਨਮਾਨ ਪਾਉਂਦੇ ਹਨ। 

ਭਾਰਤ ਸੇਵਕ

ਕਾਨ੍ਹ ਸਿੰਘ